ਵੈਬਲਨ ਥੋਰਸਟੀਨ (veblen Thorstein (1957-1929) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਵੈਬਲਨ, ਥੋਰਸਟੀਨ (veblen Thorstein (1957-1929): ਇੱਕ ਅਮਰੀਕਣ ਅਰਥਵਿਗਿਆਨੀ ਅਤੇ ਸਮਾਜ ਵਿਗਿਆਨੀ, ਜਿਸ ਨੇ ਸਰਮਾਏਦਾਰੀ ਪ੍ਰਬੰਧ ਨੂੰ ਸੋਸ਼ਕ, ਲੁਟੇਰਾ, ਆਖ ਕੇ ਭੰਡਿਆ, ਜਿਸ ਵਿੱਚ ਪਰਭਾਵਕ ਵਰਗ, ਜਿਸ ਨੂੰ ਉਸ ਨੇ “ਵਿਹਲੜ ਵਰਗ” (leisure class) ਦਾ ਨਾਮ ਦਿੱਤਾ, ਜੋ ਸਾਰੇ ਲਾਭ ਹੜੱਪ ਕਰ ਜਾਂਦਾ ਹੈ। ਉਸ ਨੇ ਆਰਥਿਕ ਕਦਰਾਂ ਦੇ ਸਮਾਜਿਕ ਜੀਵਨ ਉਪਰ ਪ੍ਰਭਾਵ ਦੀ ਵੀ ਗੱਲ ਕੀਤੀ। ਉਸ ਨੇ ਸਿਖਿਆ ਪ੍ਰਨਾਲੀ ਵਿੱਚ ਆਰਥਿਕ ਕਦਰਾਂ ਉਪਰ ਇੱਕ ਮਾਤਰ ਜ਼ੋਰ ਦੀ ਵੀ ਅਲੋਚਨਾ ਕੀਤੀ। ਉਸ ਦੀਆਂ ਕੁਝ ਲਿਖਤਾਂ ਇਹ ਸਨ: The theory of liesure class (1899) ; The Theory of Business enterprise (1904) ; The institute of workmanship and the state of the Industrial Arts (1914) ; imperial germany and the industrial Revolution (1915) ; Higher learning in America: A memorandum on the conduct of universities by Businessman (1908) ; The place of science in Modern civilization & other essays (1919) ; and The Vested intersts and the common man (1919).


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.